ਜਾਗੇ ਵਾਲੀ …ਜਾਗੇ ਵਾਲੀ
ਆਈ ਅੱਜ ਰਾਤ….ਵੇਖ ਭਗਤਾ
ਮਈਆ ਦੇ ਦੁਆਰੇ ਅੱਜ ਪੈਂਦੀ ਏ ਧਮਾਲ….ਪੈਂਦੀ ਏ ਧਮਾਲ….ਵੇਖ ਭਗਤਾ !
ਸੰਗਤਾਂ ਵੀ ਆਈਆਂ ਨੇ, ਤੇ ਭੇਟ ਵੀ ਲਿਆਈਆਂ ਨੇ !
ਮਈਆ ਦਰ ਕੰਜਕਾਂ ਪਿਆਰੀਆਂ ਵੀ ਆਈਆਂ ਨੇ !
ਨੱਚ-ਨੱਚ ਅੱਜ ਸਾਰੇ ਕਰਦੇ ਕਮਾਲ… ਵੇਖ ਭਗਤਾ
ਜਾਗੇ ਵਾਲੀ ਜਾਗੇ ਵਾਲੀ…
ਰੌਣਕਾਂ ਨੇ ਲੱਗੀਆਂ ਦੁਆਰੇ ਅੱਜ ਬੜੀਆਂ !
ਝੋਲੀ ਅੱਡ ਸੰਗਤਾਂ ਦੂਆਰੇ ਮਾਂ ਦੇ ਖੜੀਆਂ !
ਰਿਹਮਤਾਂ ਦੀ ਅੱਜ ਇੱਥੇ ਹੁੰਦੀ ਬਰਸਾਤ….ਵੇਖ ਭਗਤਾ
ਜਾਗੇ ਵਾਲੀ…
ਸਾਵਨ ਵੀ ਬਰਸੇ ਤੇ ਪਿਆਰ ਅੱਜ ਬਰਸੇ !
ਰੰਗਲੇ ਦੂਆਰੇ ਮਾਂ ਦੇ ਹਰ ਰੰਗ ਬਰਸੇ !
ਮਾਂ ਦੇ ਰੰਗ ਵਿੱਚ ਸਾਰਾ ਰੰਗਿਆ ਜਹਾਨ….ਵੇਖ ਭਗਤਾ
ਜਾਗੇ ਵਾਲੀ…
ਵੈਸ਼ਨੂੰ ਮੰਡਲ ਅੱਜ ਦਰ ਡੇਰਾ ਲਾਇਆ ਏ !
‘ਰਿਂਕੇ’ ਨੇ ਵੀ ਮਸਤੀ ਚ ਗੁਣ ਮਾਂ ਦਾ ਗਾਇਆ ਏ !
ਖੁਸ਼ੀਆਂ ਦੀ ਅੱਜ ਇੱਥੇ ਹੋਈ ਪ੍ਰਭਾਤ… ਵੇਖ ਭਗਤਾ…
ਜਾਗੇ ਵਾਲੀ -ਜਾਗੇ ਵਾਲੀ…
ਲੇਖਕ : ਰਕੇਸ਼ ਰਿੰਕਾਂ
ਰਾਮਪੁਰਾ ਫੂਲ (ਬਠਿੰਡਾ)
Awake…Awake
I came tonight….Vekh Bhakta
By Mayya, today there is a dhamal….a dhamal…
The devotees also came and brought offerings!
Mayya Dar Kanjak lovers have also come!
Dance-dance today everyone is doing amazingly… See Bhakta
Awake Awake…
Raunak’s Lagi Lagi today!
Mother’s standing in the lap of the Sangkat!
The rain of mercy is here today
awake…
Sawan also died and love died today!
Every color of the mother rained through the colors!
The whole world painted in mother’s color….Vekh Bhakta
awake…
Vaishnu Mandal has camped today!
‘Rinke’ also sang the virtues of Maa in Masti!
Happiness dawned here today… see Bhakta…
Awake – Awake…
Author: Rakesh Rinkan
Rampura Flower (Bathinda)